ਮੈਂ ਬਦਲ ਰਹੀ ਹਾਂ ਮੈਨੂੰ। ਇਹਸਾਸ ਹੋ ਗਿਆ ਹੈ। 

ਮੈ ਉਠਾਈ ਜਾਵਾਂਗੀ ਮੈਨੂੰ। ਵਿਸ਼ਵਾਸ ਹੋ ਗਿਆ ਹੈ।

   1- ਹੁਣ ਦੁਨਿਆ ਦੇ ਲੋਕ ਮੈਨੂੰ ਮਾਰਦੇ ਤਾਨੇ।

  ਜਿਹੜੇ ਆਪਣੇ ਸੀ ਕਹਿੰਦੇ ਸੱਭ ਹੋ ਗਏ ਬੇਗਾਨੇ।

 ਪਰ ਯਿਸੂ ਹੁਣ ਜ਼ਿਦਗੀ ਚ਼ ਖਾਸ ਹੋ ਗਿਆ ਹੈ।

ਮੈ ਉਠਾਈ ਜਾਵਾਂਗੀ ਮੈਨੂੰ। ਵਿਸ਼ਵਾਸ ਹੋ ਗਿਆ ਹੈ।

2-ਪੜ੍ਹ ਕਥਾ ਮੈਂ ਸਲੀਬ ਵਾਲੀ ਬੁਕ ਬੁਕ ਰੋਈ।

    ਪੰਡ ਮੇਰਿਆ ਪਾਪਾਂ ਵਾਲੀ ਯਿਸੂ ਨੇ ਢੋਈ

    ਹੁਣ ਲਿਖਤਾ਼ ਦਾ ਮੈਨੂੰ ਪਰਕਾਸ਼ ਹੋ ਗਿਆ ਹੈ। 

   ਮੈ ਉਠਾਈ ਜਾਵਾਂਗੀ ਮੈਨੂੰ। ਵਿਸ਼ਵਾਸ ਹੋ ਗਿਆ ਹੈ।

  3-ਜਦੋਂ ਪਾਪ ਦਿਆ ਰਾਹਾਂ ਵਿਚੱ ਤੜਫ਼  ਰਹੀ ਸੀ।

ਸਚੀ ਜੀਵਨ ਦੀ ਰੋਟੀ ਨੂੰ ਮੈਂ ਤਰਸ

ਰਹੀ ਸੀ

ਲਹੂ ਪੀਣ ਨੂੰ ਤੇ ਖਾਣ ਨੂੰ ਉਹ ਮਾਸ ਹੋ ਗਿਆ ਹੈ। 

ਮੈ ਉਠਾਈ ਜਾਵਾਂਗੀ ਮੈਨੂੰ। ਵਿਸ਼ਵਾਸ ਹੋ ਗਿਆ ਹੈ।

4-ਟੁੱਟੇ ਦਿਲ ਦਾ ਮਸੀਹਾ ਆ ਕੇ ਬਣਿਆ  ਸਹਾਰਾ।

ਮੇਰੀ ਡੁੱਬਦੀ ਹੋਈ ਬੇੜੀ ਦਾ ਖੁਧ ਬਣਿਆ ਕਿਨਾਰਾ।

ਹੁਣ ਹਰ ਇੱਕ ਸਾਹ ਚ੍ਹ,ਉਹਦਾ ਵਾਸ ਹੋ ਗਿਆ ਹੈ। 

ਮੈਂ ਉਠਾਈ ਜਾਵਾਂਗੀ ਮੈਨੂੰ। ਵਿਸ਼ਵਾਸ ਹੋ ਗਿਆ ਹੈ।

———————————————————-

Listen Full Song:

1 thought on “Lyrics of Romika Masih | Main Uthayi Jawagi | Dinesh DK | Latest Masih Song 2020 | Anugrah Lyrics”

Leave a Reply

Your email address will not be published.